ਖੋਜ

ਮੇਰੇ ਬੈਠਿਆਂ ਇਨ੍ਹਾਂ ਨੇ ਖ਼ੂਨ ਕੀਤਾ

ਮੇਰੇ ਬੈਠਿਆਂ ਇਨ੍ਹਾਂ ਨੇ ਖ਼ੂਨ ਕੀਤਾ, ਇਹ ਤਾਂ ਗ਼ਰਕ ਜਾਵੇ ਦਰਬਾਰ ਮੀਆਂ ਪਿੱਛੇ ਸਾਡੇ ਭੀ ਕੌਰ ਨਾ ਰਾਜ ਕੁਰਸੀ, ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ ਨਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ, ਇਹ ਤਾਂ ਮਰਨਗੇ ਸਭ ਸਰਦਾਰ ਮੀਆਂ ਸ਼ਾਹ ਮੁਹੰਮਦਾ, ਹੋਈ ਹੁਣ ਮੌਤ ਸਸਤੀ, ਖ਼ਾਲੀ ਨਹੀਂ ਜਾਣਾ ਇੱਕ ਵਾਰ ਮੀਆਂ

See this page in:   Roman    ਗੁਰਮੁਖੀ    شاہ مُکھی