ਜੰਗਨਾਮਾ

ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ,

ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ,
ਤਰਫ਼ ਲਾਡੂਏ ਵਾਲੇ ਦੀ ਚਲਿਆ ਈ

ਓਥੇ ਸਭ ਕਬੀਲੇ ਸੀ ਕੈਦ ਹੋਏ,
ਕੋਈ ਲਾਟ ਫ਼ਰੰਗੀ ਨੇ ਘੱਲਿਆ ਈ

ਉਨ੍ਹਾਂ ਜਾਏ ਖੂਹੀਆਂ ਬਾਦਸ਼ਾਹੀਆਂ ਨੀ,
ਇਸ ਦਾ ਜ਼ੋਰ ਨਾ ਕਿਸੇ ਝੱਲਿਆ ਈ

ਸ਼ਾਹ ਮੁਹੰਮਦਾ, ਛਾਵਣੀ ਫੂਕ ਦਿੱਤੀ,
ਵਿਚੋਂ ਜੀਓ ਫ਼ਰੰਗੀ ਦਾ ਹੁਲੀਆ ਈ