ਜੰਗਨਾਮਾ

ਪਹਿਲੇ ਹੱਲਿਓਂ ਸਿੰਘ ਜੋ ਨਿਕਲ਼ ਸਾਰੇ,

ਪਹਿਲੇ ਹੱਲਿਓਂ ਸਿੰਘ ਜੋ ਨਿਕਲ਼ ਸਾਰੇ,
ਪਏ ਆਓਝੜੇ ਆਓਝੜੇ ਜਾਉਂਦੇ ਨੀ

ਲੁੱਟੇ ਗਏ ਸਾਰੇ ਰਹੀ ਇੱਕ ਕੁੜਤੀ,
ਬਾਹਾਂ ਹੱਕ ਦੇ ਨਾਲ਼ ਲਗਾਉਂਦੇ ਨੀ

ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ,
ਜੀਭ ਹੋਠਾਂ ਥੀਂ ਖੁੱਲ੍ਹਾ ਦਿਖਾਉਂਦੇ ਨੀ

ਸ਼ਾਹ ਮੁਹੰਮਦਾ, ਆਨ ਕੇ ਘਰਦਿਆਂ ਤੋਂ,
ਨਵੀਂ ਕੱਪੜੇ ਹੋਰ ਸੁਆਉਂਦੇ ਨੀ