ਜੰਗਨਾਮਾ

ਪਏ ਬਾਵਿਓਂ ਹੋ ਕੇ ਫੇਰ ਗੋਰੇ

ਪਏ ਬਾਵਿਓਂ ਹੋ ਕੇ ਫੇਰ ਗੋਰੇ,
ਫ਼ਰਾਂਸੀਸ ਤੇ ਜਿੱਥੇ ਸੀ ਚਾਰ ਯਾਰੀ

ਕੁੰਡਲ਼ ਘੱਤਿਆ ਵਾਂਗ ਕਮਾਨ ਗੋਸ਼ੇ,
ਬਣੀ ਆਨ ਸਰਦਾਰਾਂ ਨੂੰ ਬਹੁਤ ਖ਼ਵਾਰੀ

ਤੀਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ,
ਘਰੀਂ ਨੱਸ ਨਾ ਜਾਏ ਇਹ ਫ਼ੌਜ ਸਾਰੀ

ਸ਼ਾਹ ਮੁਹੰਮਦਾ, ਮਰਨ ਸ਼ਹੀਦ ਹੋ ਕੇ,
ਅਤੇ ਜਾਨ ਨਾ ਕਰਨਗੇ ਫਿਰ ਪਿਆਰੀ