ਜੰਗਨਾਮਾ

ਉਲ ਹਮਦ ਜਨਾਬ ਅﷲ ਦੀ ਨੂੰ

ਉਲ ਹਮਦ ਜਨਾਬ ਅﷲ ਦੀ ਨੂੰ,
ਜਿਹੜਾ ਕੁਦਰਤੀ ਖੇਲ ਬਣਾਉਂਦਾ ਈ

ਚੌਦਾਂ ਤਬਕਾਂ ਦਾ ਨਕਸ਼ ਵੰਗਾਰ ਕਰਕੇ,
ਰੰਗ ਰੰਗ ਦੇ ਬਾਗ਼ ਲਗਾਉਂਦਾ ਈ

ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,
ਅੱਗੋਂ ਹੋਰ ਹੀ ਹੋਰ ਵਿਛਾਉਂਦਾ ਈ

ਸ਼ਾਹ ਮੁਹੰਮਦਾ, ਉਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਤੋਂ ਭੀਖ ਮੰਗਾਉਂਦਾ ਈ