ਜੰਗਨਾਮਾ

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,
ਲੰਕਾ ਵਿਚ ਤਾਂ ਰਾਵਣ ਕਿਹਾ ਦਿੱਤਾ

ਕੁਰੂ ਪਾਂਡਵਾਂ ਨਾਲ਼ ਕੀ ਭਲਾ ਕੀਤਾ,
ਅਠਾਰਾਂ ਖੂਹਣੀਆਂ ਕਟਕ ਮੁਕਾ ਦਿੱਤਾ

ਰਾਜੇ ਭੋਜ ਦੇ ਮਨਾ ਲਗਾਮ ਦਿੱਤੀ,
ਮਾਰ ਅੱਡੀਆਂ ਹੋਸ਼ ਭੁਲਾ ਦਿੱਤਾ

ਸ਼ਾਹ ਮੁਹੰਮਦਾ, ਏਸ ਰਾਣੀ ਜਿੰਦ ਕੌਰਾਂ,
ਸਾਰੇ ਦੇਸ਼ ਦਾ ਫ਼ਰਸ਼ ਉਠਾ ਦਿੱਤਾ