ਜੰਗਨਾਮਾ

ਸ਼ੇਰ ਸਿੰਘ ਨੂੰ ਕਿਸੇ ਜਾ ਖ਼ਬਰ ਦਿੱਤੀ,

ਸ਼ੇਰ ਸਿੰਘ ਨੂੰ ਕਿਸੇ ਜਾ ਖ਼ਬਰ ਦਿੱਤੀ,
ਜਿਸਦਾ ਮੋਇਆ ਭਤੀਜਾ ਤੇ ਵੀਰ ਯਾਰੋ

ਜਦੋਂ ਆਨ ਕੇ ਹੋਇਆ ਲਾਹੌਰ ਦਾਖ਼ਲ,
ਅੱਖੀਂ ਰੋ ਪਲਟਦਾ ਨੀਰ ਯਾਰੋ

ਇਸ ਨੇ ਤੁਰਤ ਬਟਾ ਲਿਓਂ ਕੂਚ ਕੀਤਾ,
ਰਾਤੀਂ ਆਉਂਦਾ ਘੱਤ ਵਹੀਰ ਯਾਰੋ

ਸ਼ਾਹ ਮੁਹੰਮਦ ਲੋਕ ਦਿਲਬਰੀ ਕਰਦੇ,
ਚੰਦ ਕੌਰ ਹੋਈ ਦਿਲਗੀਰ ਯਾਰੋ