ਜੰਗਨਾਮਾ

ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀ,

ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀ,
ਸ਼ੇਰ ਸਿੰਘ ਅੱਜ ਅੰਦਰ ਆਉਣਾ ਜੇ

ਤੁਰਤ ਫੂਕ ਦੇਉ ਤੁਸੀਂ ਕਰਾਬੀਨਾਂ,
ਇੱਕ ਘੜੀ ਵਿਚ ਮਾਰ ਮਕਾਵਨਾ ਜੇ

ਸ਼ੇਰ ਸਿੰਘ ਨੂੰ ਰਾਜੇ ਨੇ ਖ਼ਬਰ ਦਿੱਤੀ,
ਅੰਦਰ ਅਜੇ ਜ਼ਰੂਰ ਨਹੀਂ ਆਉਣਾ ਜੇ

ਸ਼ਾਹ ਮੁਹੰਮਦਾ, ਅਜੇ ਨਹੀਂ ਜ਼ੋਰ ਤੇਰਾ,
ਤੈਨੂੰ ਅਸਾਂ ਹੀ ਅੰਤ ਸਦਾਵਨਾ ਜੇ