ਜੰਗਨਾਮਾ

ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ

ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ,
ਦੁੱਗ਼ੇ ਬਾਜ਼ੀਆਂ ਹੋਰ ਬਥੇਰੀਆਂ ਨੀ

ਇਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ,
ਬੈਠਾ ਜਾਏ ਕੇ ਵਿਚ ਮੁਕੇਰੀਆਂ ਨੀ

ਪਿੱਛੇ ਤਖ਼ਤ ਬੈਠੀ ਰਾਣੀ ਚੰਦ ਕੌਰਾਂ,
ਦਿੰਦੇ ਆਨ ਮੁਸਾਹਿਬ ਦਲੇਰੀਆਂ ਨੀ

ਸ਼ਾਹ ਮੁਹੰਮਦਾ, ਕੌਰ ਨਾ ਜਮਨਾ ਐਂ,
ਕਿਲੇ ਕੋਟ ਤੇ ਰੀਤਾਂ ਤੇਰੀਆਂ ਨੀ