ਜੰਗਨਾਮਾ

ਸ਼ੇਰ ਸਿੰਘ ਤਾਂ ਬੁੱਧੂ ਦੇ ਆਵਿਓਂ ਜੀ

ਸ਼ੇਰ ਸਿੰਘ ਤਾਂ ਬੁੱਧੂ ਦੇ ਆਵਿਓਂ ਜੀ,
ਕਰ ਤੁਰਮ ਲਾਹੌਰ ਵੱਲ ਧਾਵਾ ਈ

ਪਹਿਲੇ ਪੜਤਾਲਾਂ ਦੇ ਅੱਗੋਂ ਪਾੜ ਕੇ ਜੀ,
ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ

ਇਸ ਬਲੀ ਸ਼ਹਿਜ਼ਾਦੇ ਦਾ ਤੇਜ਼ ਭਾਰੀ,
ਜਿਸ ਕਿਲੇ ਨੂੰ ਮੋਰਚਾ ਲਾਇਆ ਈ

ਸ਼ਾਹ ਮੁਹੰਮਦਾ, ਹਾਰ ਕੇ ਵਿਚਲੀਆਂ ਨੇ,
ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ