ਜੰਗਨਾਮਾ

ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ

ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ,
ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ

ਸੰਧਾਂਵਾਲੀਆਂ ਦੇ ਦੇਸੋਂ ਪੈਰ ਖਿਸਕੇ,
ਜਾ ਕੇ ਪੁੱਛ ਲੈ ਰਾਹ ਪਧਾਣੀਆਂ ਥੀਂ

ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ,
ਪੈਦਾ ਹੋਇਆ ਸੀ ਅਸਲ ਸਵਾਣੀਆਂ ਥੀਂ

ਸ਼ਾਹ ਮੁਹੰਮਦਾ, ਜੰਮਿਆਂ ਅਲੀ ਅਕਬਰ,
ਆਂਦਾ ਬਾਪ ਨੂੰ ਕਾਲੀਆਂ ਪਾਣੀਆਂ ਥੀਂ