ਜੰਗਨਾਮਾ

ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ

ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ,
ਡੇਰਾ ਸ਼ਾਹ ਬਿਲਾਵਲ ਲਗਾਉਂਦਾ ਈ

ਅਜੀਤ ਸਿੰਘ ਗੁਝੀ ਕਰਾਬੀਨ ਲੈ ਕੇ,
ਸ਼ੇਰ ਸਿੰਘ ਨੂੰ ਆਨ ਵਿਖਾਉਂਦਾ ਈ

ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ,
ਜਲਦੀ ਨਾਲ਼ ਚਾ ਕਲਾ ਦਬਾਉਂਦਾ ਈ

ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫੇ,
ਤੇਗ਼ ਮਾਰ ਕੇ ਸੀਸ ਉਡਾਉਂਦਾ ਈ