ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਇਆ
ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਇਆ,
ਅੱਗੇ ਕੌਰ ਜੋ ਹੋਮ ਕਰਾਉਂਦਾ ਈ
ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ,
ਅੱਗੋਂ ਰੱਬ ਦਾ ਵਾਸਤਾ ਪਾਉਂਦਾ ਈ
ਮੈਂ ਤਾਂ ਕਰਾਂਗਾ ਬਾਬਾ ਜੀ! ਟਹਿਲ ਤੇਰੀ
ਹੱਥ ਜੋੜ ਕੇ ਸੀਸ ਨਿਵਾਉਂਦਾ ਈ
ਸ਼ਾਹ ਮੁਹੰਮਦਾ, ਉਸ ਨਾ ਇੱਕ ਮੰਨੀ,
ਤੇਗ਼ ਮਾਰ ਕੇ ਸੀਸ ਉਡਾਉਂਦਾ ਈ