ਜੰਗਨਾਮਾ

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ:
ਤੁਸਾਂ ਇਹ ਕਿਉਂ ਜਿਊਂਦਾ ਛੱਡਿਆ ਜੇ?

ਮਗਰੋਂ ਮਿਹਰ ਘਸੀਟਾ ਤਾਂ ਬੋਲਿਆ ਈ,
ਇਹ ਸੁਖ਼ਨ ਸਲਾਹ ਦਾ ਕੱਢਿਆ ਜੇ

ਇੱਕ ਅੜਦਲੀ ਨੇ ਕਰਾਬੀਨ ਮਾਰੀ,
ਰਸਾ ਆਸ ਉਮੀਦ ਦਾ ਵੱਢਿਆ ਜੇ

ਸ਼ਾਹ ਮੁਹੰਮਦਾ, ਜ਼ਿਮੀਂ ਤੇ ਪਿਆ ਤੜਫ਼ੇ,
ਦਲੀਪ ਸਿੰਘ ਤਾਈਂ ਫੇਰ ਸੱਦਿਆ ਜੇ