ਜੰਗਨਾਮਾ

ਪਹਿਲੇ ਰਾਜੇ ਦੇ ਖ਼ੂਨ ਦਾ ਲਾ ਟਿੱਕਾ

ਪਹਿਲੇ ਰਾਜੇ ਦੇ ਖ਼ੂਨ ਦਾ ਲਾ ਟਿੱਕਾ,
ਪਿੱਛੋਂ ਦਿੱਤੀਆਂ ਚਾਰ ਪ੍ਰਦੱਖਣਾ ਈ

ਤੇਰੇ ਵਾਸਤੇ ਹੋਏ ਨੇ ਸਭ ਕਾਰੇ,
ਅੱਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ

ਸਾਨੂੰ ਘੜੀ ਦੀ ਕੁਝ ਉਮੀਦ ਨਾਹੀ,
ਅੱਜ ਰਾਤ ਪ੍ਰਸ਼ਾਦ ਕਿਨ ਚੱਖਣਾ ਈ

ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ,
ਸ਼ਾਹ ਮੁਹੰਮਦਾ, ਕਰਾਂਗੇ ਸਿੱਖਣਾ ਈ