ਜੰਗਨਾਮਾ

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ

ਧੌਂਸਾ ਮਾਰ ਕੇ ਫ਼ੌਜ ਲੈ ਨਾਲ਼ ਸਾਰੀ,
ਗ਼ੁੱਸੇ ਨਾਲ਼ ਉਹ ਸ਼ਹਿਰ ਦੇ ਵਿਚ ਵੜਿਆ

ਰਾਜਪੂਤ ਸੀ ਡੋਗਰਾ ਬਹੁਤ ਚੰਗਾ,
ਸੰਧਾਂਵਾਲੀਆਂ ਦੇ ਨਾਲ਼ ਖ਼ੂਬ ਲੜਿਆ

ਸ਼ਾਹ ਮੁਹੰਮਦਾ, ਅਜੀਤ ਸਿੰਘ ਮੋਇਆ ਲੱਧਾ,
ਲਹਿਣਾ ਸਿੰਘ ਜੋ ਜਿਊਂਦਾ ਆਨ ਫੜਿਆ