ਜੰਗਨਾਮਾ

ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ

ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ,
ਖੰਡਾ ਵਿਚ ਮੈਦਾਨ ਵਜਾ ਗਏ

ਸ਼ੇਰ ਸਿੰਘ ਨਾ ਕਿਸੇ ਨੂੰ ਵਧਣ ਦਿੰਦਾ,
ਸਾਰੇ ਮੁਲਖ ਥੀਂ ਕਲਾ ਮਿਟਾ ਗਏ

ਰਾਜਾ ਕਰਦਾ ਸੀ ਮੁਲਖ ਦੀ ਪਾਤਸ਼ਾਹੀ,
ਪਿੱਛੇ ਰੀਤਾਂ ਨੂੰ ਵਖਤ ਪਾ ਗਏ

ਸ਼ਾਹ ਮੁਹੰਮਦਾ, ਮਾਰ ਕੇ ਮੋਏ ਦੋਵੇਂ,
ਚੰਗੇ ਸੂਰਮੇ ਹੱਥ ਵਿਖਾ ਗਏ