ਜੰਗਨਾਮਾ

ਇੱਕ ਰੋਜ਼ ਵਡਾਲੇ ਦੇ ਵਿਚ ਬੈਠੇ

ਇੱਕ ਰੋਜ਼ ਵਡਾਲੇ ਦੇ ਵਿਚ ਬੈਠੇ,
ਚਲੀ ਆਨ ਅੰਗਰੇਜ਼ ਦੀ ਬਾਤ ਆਈ

ਸਾਨੂੰ ਆਖਿਆ ਹੀਰੇ ਤੇ ਨੂਰ ਖ਼ਾਂ ਨੇ,
ਜਿਨ੍ਹਾਂ ਨਾਲ਼ ਸਾਡੀ ਮੁਲਾਕਾਤ ਆਈ

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਰਾਂ ਦੋਹਾਂ ਦੇ ਅਤੇ ਆਫ਼ਤ ਆਈ

ਸ਼ਾਹ ਮੁਹੰਮਦਾ, ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜ਼ਾਤ ਆਈ