ਜੰਗਨਾਮਾ

ਤੋਪਾਂ ਜੋੜ ਕੇ ਪਲਟਨਾਂ ਨਾਲ਼ ਲੈ ਕੇ

See this page in :  

ਤੋਪਾਂ ਜੋੜ ਕੇ ਪਲਟਨਾਂ ਨਾਲ਼ ਲੈ ਕੇ,
ਚਾਚੇ ਸਕੇ ਤੇ ਹੀਰਾ ਸਿੰਘ ਜਾ ਚੜ੍ਹਦਾ

ਜਦੋਂ ਫ਼ੌਜਾਂ ਨੇ ਘੱਤਿਆ ਆਨ ਘੇਰਾ,
ਖੰਡਾ ਖਿੱਚ ਕੇ ਸਾਰਦਾ ਹੱਥ ਫੜਦਾ

ਭੀਮ ਸਿੰਘ ਤੇ ਕੇਸਰੀ ਸਿੰਘ ਸਾਰੇ,
ਲੈ ਕੇ ਦੋਹਾਂ ਨੂੰ ਕਟਕ ਦੇ ਵਿਚ ਵੜਦਾ

ਸ਼ਾਹ ਮੁਹੰਮਦਾ, ਸਿੰਘਾਂ ਨੇ ਲਾਜ ਰੱਖੀ,
ਮਿੱਥੇ ਸਾਹਮਣੇ ਹੋ ਕੇ ਖ਼ੂਬ ਲੜਦਾ

ਸ਼ਾਹ ਮੁਹੰਮਦ ਦੀ ਹੋਰ ਕਵਿਤਾ