ਜੰਗਨਾਮਾ

ਸਿੰਘ ਜਿਲ੍ਹੇ ਦੇ ਹੱਥੋਂ ਜੋ ਤੰਗ ਆਏ

ਸਿੰਘ ਜਿਲ੍ਹੇ ਦੇ ਹੱਥੋਂ ਜੋ ਤੰਗ ਆਏ,
ਦਿਲਾਂ ਵਿਚ ਕਚੀਚੀਆਂ ਖਾਓਨਦੇ ਨੀ

ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ,
ਬਾਰਾਂ ਜ਼ੋਰ ਦੇ ਨਾਲ਼ ਕਰਾਉਂਦੇ ਨੀ

ਕਈ ਆਖਦੇ ਦਿਓ ਇਨਾਮ ਸਾਨੂੰ,
ਲੈ ਕੇ ਬੁਤਕੀਆਂ ਚਾ ਗਲ ਪਾਉਂਦੇ ਨੀ

ਸ਼ਾਹ ਮੁਹੰਮਦਾ, ਜਿਲ੍ਹੇ ਦੇ ਮਾਰਨੇ ਨੂੰ,
ਪੰਜ ਕੌਂਸਲੀ ਚਾ ਬਣਾਉਂਦੇ ਨੀ