ਜੰਗਨਾਮਾ

ਕਿਹਾ ਬੁਰਛਿਆ ਆਨ ਅੰਧੇਰ ਪਾਇਆ

ਕਿਹਾ ਬੁਰਛਿਆ ਆਨ ਅੰਧੇਰ ਪਾਇਆ,
ਜਿਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ

ਕੁੜੇ ਕੈਂਠੇ ਇਨਾਮ ਰੁਪਏ ਬਾਰਾਂ,
ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ

ਕਈ ਤੁਰੇ ਨਿਕਲੇ ਦੀ ਲੁੱਟ ਕਰਕੇ,
ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ

ਸ਼ਾਹ ਮੁਹੰਮਦਾ, ਚੜ੍ਹੇ ਮਝੈਲ ਭੀਏ,
ਪੈਸਾ ਤਲਬ ਦਾ ਨਾਲ਼ ਪੈਜ਼ਾਰ ਲੈਂਦੇ