ਜੰਗਨਾਮਾ

ਜਵਾਹਰ ਸਿੰਘ ਦੇ ਅਤੇ ਨੀ ਚੜ੍ਹੇ ਸਾਰੇ

ਜਵਾਹਰ ਸਿੰਘ ਦੇ ਅਤੇ ਨੀ ਚੜ੍ਹੇ ਸਾਰੇ,
ਮੱਥਾ ਖ਼ੂਨੀਆਂ ਦੇ ਵਾਂਗ ਵੱਟਿਓ ਨੇ

ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,
ਅੱਗੋਂ ਨਾਲ਼ ਸੰਗੀਨ ਦੇ ਫੱਟਿਓ ਨੇ

ਸਿੱਖਾਂ ਨਾਲ਼ ਅੜੁਨਬ ਕੇ ਫ਼ੇਲ੍ਹ ਉਤੋਂ,
ਕੱਢ ਹੌਦਿਓਂ ਜ਼ਿਮੀਂ ਤੇ ਸਟੀਵ ਨੇ

ਸ਼ਾਹ ਮੁਹੰਮਦਾ, ਵਾਸਤੇ ਪਾ ਰਿਹਾ,
ਸਿਰ ਨਾਲ਼ ਤਲਵਾਰ ਦੇ ਕੱਟਿਓ ਨੇ