ਜੰਗਨਾਮਾ

ਮਾਈ ਕੈਦ ਕਨਾਤ ਦੇ ਵਿਚ ਕੀਤੀ

ਮਾਈ ਕੈਦ ਕਨਾਤ ਦੇ ਵਿਚ ਕੀਤੀ,
ਕਿਸ ਨੂੰ ਰੋ ਕੇ ਪਈ ਸੁਣਾਵਣੀ ਹੈਂ?

ਤੇਰਾ ਕੌਣ ਹਿਮਾਇਤੀ ਸੁਣਨ ਵਾਲਾ,
ਜਿਸ ਨੂੰ ਪਾ ਕੇ ਵੈਣ ਦਿਖਾਵਣੀ ਹੈਂ?

ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ
ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈਂ?

ਸ਼ਾਹ ਮੁਹੰਮਦਾ, ਦੇ ਇਨਾਮ ਸਾਨੂੰ,
ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ