ਜੰਗਨਾਮਾ

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,
ਕਿਥੋਂ ਕਿਡਾਂ ਮੈਂ ਕਲਗ਼ੀਆਂ ਨਿੱਤ ਤੋੜੇ

ਮੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ,
ਜਿਸਦੀ ਤਾਬਿਆ ਲੱਖ ਹਜ਼ਾਰ ਘੋੜੇ

ਕਿਥੋਂ ਕਿਡਾਂ ਮੈਂ ਦੇਸ ਫ਼ਰੰਗੀਆਂ ਦਾ,
ਕੋਈ ਮਿਲੇ ਜੋ ਇਨ੍ਹਾਂ ਦਾ ਗਰਬ ਤੋੜੇ

ਸ਼ਾਹ ਮੁਹੰਮਦਾ, ਇਸ ਥੀਂ ਜਾਨ ਵਾਰਾਂ,
ਜਵਾਹਰ ਸਿੰਘ ਦਾ ਵੈਰ ਜੋ ਕੋਈ ਮੁੜੇ