ਜੰਗਨਾਮਾ

ਪਹਿਲੇ ਪਾਰ ਦਾ ਮੁਲਖ ਤੂੰ ਮੱਲ ਸਾਡਾ

ਪਹਿਲੇ ਪਾਰ ਦਾ ਮੁਲਖ ਤੂੰ ਮੱਲ ਸਾਡਾ,
ਆਪੇ ਖਾ ਗ਼ੁੱਸਾ ਤੈਥੀਂ ਆਉਣਗੇ

ਸੂਈ ਲੜਨਗੇ ਹੋਣ ਬੇਖ਼ਬਰ ਜਿਹੜੇ,
ਮੱਥਾ ਕਦੀ ਸਰਦਾਰ ਨਾ ਡਾਹੁਣਗੇ

ਇਸੇ ਵਾਸਤੇ ਫ਼ੌਜ ਮੈਂ ਪਾੜ ਛੱਡੀ,
ਕਈ ਭਾਂਜ ਅਚਾਨਕੀ ਖਾਵਣਗੇ

ਸ਼ਾਹ ਮੁਹੰਮਦਾ, ਲਾਟ ਜੀ ਕਟਕ ਤੇਰੇ,
ਮੇਰੇ ਗੱਲੋਂ ਤਗਾਦੜੀ ਲਾਹੁਣਗੇ