ਜੰਗਨਾਮਾ

ਵੱਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ

ਵੱਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ,
ਤੰਬੂ ਬੈਰਕਾਂ ਨਾਲ਼ ਨਿਸ਼ਾਨ ਮੀਆਂ

ਕੋਤਲ ਬੱਘੀਆਂ ਪਾਲਕੀ ਤੋਪਖ਼ਾਨੇ,
ਦੂਰਬੀਨ ਚੰਗੀ, ਸਾਇਬਾਨ ਮੀਆਂ

ਚੜ੍ਹਿਆ ਲੰਦਨੋਂ ਲਾਟ ਉਠਾਏ ਬੇੜਾ,
ਡੇਰਾ ਪਾਉਂਦਾ ਵਿਚ ਮੈਦਾਨ ਮੀਆਂ

ਸ਼ਾਹ ਮੁਹੰਮਦਾ, ਗੋਰਿਆਂ ਛੇੜ ਛੇੜੀ,
ਮੁਲਕ ਪਾਰ ਦਾ ਮਿਲਿਆ ਆਨ ਮੀਆਂ