ਜੰਗਨਾਮਾ

ਮਾਈ ਆਖਿਆ, ਸਭ ਚੜ੍ਹ ਜਾਣ ਫ਼ੌਜਾਂ,

ਮਾਈ ਆਖਿਆ, ਸਭ ਚੜ੍ਹ ਜਾਣ ਫ਼ੌਜਾਂ,
ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ

ਮੁਸਲਮਾਨੀਆਂ ਪੜਤਾਲਾਂ ਰਹਿਣ ਇਥੇ,
ਘੋੜ ਚੜ੍ਹੇ ਨਾਹੀਂ ਉਥੇ ਰੱਖਣੇ ਜੀ

ਕਲਗ਼ੀ ਵਾਲੜੇ ਖ਼ਾਲਸਾ ਹੋਣ ਮੂਹਰੇ,
ਅੱਗੇ ਹੋਰ ਗ਼ਰੀਬ ਨਾ ਧੱਕਣੇ ਜੀ

ਸ਼ਾਹ ਮੁਹੰਮਦਾ, ਜਿਨ੍ਹਾਂ ਦੀ ਤਲਬ ਤੇਰਾਂ,
ਮਜ਼ੇ ਤਿੰਨਾਂ ਲੜਾਈਆਂ ਦੇ ਚੱਖਣੇ ਜੀ