ਜੰਗਨਾਮਾ

ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ

ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ,
ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ

ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ

ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,
ਮੋਇਆ ਮੁਡ਼ ਕਦੀਮ ਦਾ ਯਾਰ ਮੀਆਂ

ਸ਼ਾਹ ਮੁਹੰਮਦਾ, ਅਸਾਂ ਭੀ ਨਾਲ਼ ਮਰਨਾ,
ਸਾਡਾ ਇਹੋ ਸੀ ਕੌਲ ਕਰਾਰ ਮੀਆਂ