ਜੰਗਨਾਮਾ

ਮਜ਼ਹਰ ਅਲੀ ਤੇ ਮਾਘੇ ਖ਼ਾਂ ਕੂਚ ਕੀਤਾ

ਮਜ਼ਹਰ ਅਲੀ ਤੇ ਮਾਘੇ ਖ਼ਾਂ ਕੂਚ ਕੀਤਾ,
ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ

ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਨਾਲ਼ ਇਮਾਮ ਸ਼ਾਹ ਵਾਲੀਆਂ ਨੀ

ਅਲਹਾਈ ਬਖ਼ਸ਼ ਪਟੋਲੀ ਨੇ ਮਾਂਜ ਕੇ ਜੀ,
ਧੂਪ ਦੀਏ ਕੇ ਤਖ਼ਤ ਬਹਾਲੀਆਂ ਨੀ

ਸ਼ਾਹ ਮੁਹੰਮਦਾ, ਐਸੀਆਂ ਲਿਸ਼ਕ ਆਈਆਂ,
ਬਿਜਲੀ ਵਾਂਗ ਜੋ ਦੇਣ ਵਖਾਲੀਆਂ ਨੀ