ਜੰਗਨਾਮਾ

ਸੰਨ ਕੇ ਖ਼ਬਰ ਫ਼ਰੰਗੀ ਦੀ ਚੜ੍ਹੇ ਸਭੇ

ਸੰਨ ਕੇ ਖ਼ਬਰ ਫ਼ਰੰਗੀ ਦੀ ਚੜ੍ਹੇ ਸਭੇ,
ਫ਼ੌਜਾਂ ਬੇ ਮੁਹਾਰੀਆਂ ਹੋ ਤੁਰੀਆਂ

ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ,
ਇੱਕ ਦੂਸਰੇ ਦੇ ਅੱਗੇ ਲੱਗ ਤੁਰੀਆਂ

ਅੱਗੇ ਤੋਪਾਂ ਦੇ ਧਨੀ ਭੀ ਹੀਣ ਗੋਰੇ,
ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ

ਸ਼ਾਹ ਮੁਹੰਮਦਾ, ਵਰਜਦੇ ਜਾਂਦਿਆਂ ਨੂੰ,
ਫ਼ੌਜਾਂ ਹੋ ਮੁਹਾਣੀਆਂ ਕਦੋਂ ਮੜੀਆਂ