ਜੰਗਨਾਮਾ

ਅਰਜ਼ੀ ਲਿਖੀ ਫ਼ਰੰਗੀਆਂ ਖ਼ਾਲਸੇ ਨੂੰ

ਅਰਜ਼ੀ ਲਿਖੀ ਫ਼ਰੰਗੀਆਂ ਖ਼ਾਲਸੇ ਨੂੰ
ਤੁਸਾਂ ਕਾਸ ਨੂੰ ਜੰਗ ਮਚਾਉਂਦੇ ਹੋ?

ਮਹਾਰਾਜ ਦੇ ਨਾਲ਼ ਸੀ ਨਿਯਮ ਸਾਡਾ,
ਤੁਸਾਂ ਸੁੱਤਿਆਂ ਕਲਾ ਜਗਾਉਂਦੇ ਹੋ

ਕਈ ਲੱਖ ਰੁਪਈਆ ਲੈ ਜਾਓ ਸਾਥੋਂ,
ਦੀਆਂ ਹੋਰ ਜੋ ਤੁਸੀਂ ਫ਼ੁਰਮਾਉਂਦੇ ਹੋ

ਸ਼ਾਹ ਮੁਹੰਮਦਾ, ਅਸਾਂ ਨਾ ਮੂਲ ਲੜਨਾ,
ਤੁਸੀਂ ਇਤਨਾ ਜ਼ੋਰ ਕਿਉਂ ਲਾਉਂਦੇ ਹੋ?