ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ
ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ,
ਕੀਤਾ ਫ਼ੌਜ ਦਾ ਸਭ ਸ਼ੁਮਾਰ ਮੀਆਂ
ਜਿਨ੍ਹੀਂ ਥਾਏਂ ਸੀ ਜਮ੍ਹਾਂ ਜਮੂਰਖਾਨੇ,
ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ
ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ,
ਦੋ ਦੋ ਬੋਤਲਾਂ ਕੈਫ ਖ਼ੁਮਾਰ ਮੀਆਂ
ਸ਼ਾਹ ਮੁਹੰਮਦਾ, ਪੀ ਸ਼ਰਾਬ ਗੋਰੇ,
ਹੋਏ ਜੰਗ ਨੂੰ ਤੁਰਤ ਤਿਆਰ ਮੀਆਂ