ਜੰਗਨਾਮਾ

ਤੀਜਾ ਸਿੰਘ ਭੀ ਲਸ਼ਕਰੀਂ ਆਨ ਵੜਿਆ,

ਤੀਜਾ ਸਿੰਘ ਭੀ ਲਸ਼ਕਰੀਂ ਆਨ ਵੜਿਆ,
ਅਹੁਦੇਦਾਰ ਸਭੇ ਓਥੇ ਆਉਂਦੇ ਨੀ

ਕਰੋ ਹੁਕਮ ਤੇ ਤੇਗ਼ ਉਠਾਈਏ ਜੀ,
ਪਏ ਸਿੰਘ ਕਚੀਚੀਆਂ ਖਾਓਨਦੇ ਨੀ

ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ,
ਚੋਟਾਂ ਕੈਸੀਆਂ ਵੇਖੋ ਚਲਾਉਂਦੇ ਨੀ

ਸ਼ਾਹ ਮੁਹੰਮਦਾ, ਇਸ ਥੀਂ ਹੁਕਮ ਲੈ ਕੇ,
ਹੱਲਾ ਕਰਨ ਦੀ ਡੋਲ ਬਣਾਉਂਦੇ ਨੀ