ਜੰਗਨਾਮਾ

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ

See this page in :  

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,
ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ

ਸਿੰਘਾਂ ਮਾਰ ਕੇ ਕਟਕ ਮੁਕਾ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ

ਨੰਦਨ ਟਾਪੂਆਂ ਵਿਚ ਕੁਰਲਾਟ ਹੋਈ,
ਕੁਰਸੀ ਚਾਰ ਹਜ਼ਾਰ ਹੈ ਚੱਖਣੀ ਜੀ

ਸ਼ਾਹ ਮੁਹੰਮਦਾ, ਲਾਟ ਹੁਣ ਕਹਿਣ ਲੱਗਾ,
ਰੁੱਤ ਸਿੰਘ ਸਿਪਾਹੀ ਦੀ ਸੱਖਣੀ ਜੀ

ਸ਼ਾਹ ਮੁਹੰਮਦ ਦੀ ਹੋਰ ਕਵਿਤਾ