ਜੰਗਨਾਮਾ

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ,
ਤੋਪਾਂ ਮਾਰੀਆਂ ਨੀਰ ਦੇ ਆਏ ਪੱਲੇ

ਫੂਕ ਸਿੱਟਿਆਂ ਸਾਰੀਆਂ ਮੈਗਜ਼ੀਨਾਂ,
ਸਿੰਘ ਉੱਠ ਕੇ ਪੁੱਤਰਾ ਹੋ ਚਲੇ

ਛੌਲਦਾਰੀਆਂ ਤੰਬੂਵਾਂ ਛੱਡ ਦੌੜੇ,
ਕੋਈ ਚੀਜ਼ ਲਈ ਨਹੀਂ ਮੂਲ ਪੱਲੇ

ਓੜਕ ਲਿਆ ਮੈਦਾਨ ਫ਼ਰੰਗੀਆਂ ਨੇ,
ਸ਼ਾਹ ਮੁਹੰਮਦਾ, ਰਣੋਂ ਨਹੀਂ ਮੂਲ ਹੱਲੇ