ਜੰਗਨਾਮਾ

ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ

ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ,
ਸਿੰਘਾਂ ਨਾਲ਼ ਸੀ ਉਸ ਦੀ ਗ਼ੈਰਸਾਲੀ

ਉਹ ਤਾਂ ਭੱਜ ਕੇ ਲਾਟ ਨੂੰ ਜਾਏ ਮਿਲਿਆ,
ਗੱਲ ਜਾ ਦੱਸੀ ਸਾਰੀ ਭੇਤ ਵਾਲੀ

ਓਥੋਂ ਹੋ ਗਿਆ ਹਿਰਨ ਹੈ ਖ਼ਾਲਸਾ ਜੀ,
ਚੌਦਾਂ ਹੱਥ ਦੀ ਮਾਰ ਕੇ ਮਿਰਗ ਛਾਲੀ

ਸ਼ਾਹ ਮੁਹੰਮਦਾ, ਸਾਂਭ ਲੈ ਸਿਲ੍ਹੇਖ਼ਾਨੇ
ਛੱਡ ਗਏ ਨੇ ਸਿੰਘ ਮੈਦਾਨ ਖ਼ਾਲੀ