ਜੰਗਨਾਮਾ

ਜਦੋਂ ਪਿਆ ਹਰਾਸ ਤਾਂ ਕਰਨ ਗੱਲਾਂ

See this page in :  

ਜਦੋਂ ਪਿਆ ਹਰਾਸ ਤਾਂ ਕਰਨ ਗੱਲਾਂ,
ਮੁੰਡੇ ਘੋੜ ਚੜ੍ਹੇ ਨਵੇਂ ਛੋਕਰੇ ਜੀ

ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ,
ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ

ਵਾਹੀ ਕਰਦੇ ਤੇ ਰੋਟੀਆਂ ਖ਼ੂਬ ਖਾਂਦੇ,
ਅਸੀਂ ਕਿਨ੍ਹਾਂ ਦੇ ਹਾਂ ਪੁੱਤ ਪੋਤਰੇ ਜੀ

ਸ਼ਾਹ ਮੁਹੰਮਦਾ, ਖੂਹਾਂ ਤੇ ਮਿਲਖ ਵਾਲੇ,
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ

ਸ਼ਾਹ ਮੁਹੰਮਦ ਦੀ ਹੋਰ ਕਵਿਤਾ