ਜੰਗਨਾਮਾ

ਜਿਹੜੇ ਜੀਉਂਦੇ ਰਹੇ ਸੋ ਪਏ ਸੋਚੀਂ

ਜਿਹੜੇ ਜੀਉਂਦੇ ਰਹੇ ਸੋ ਪਏ ਸੋਚੀਂ,
ਹੋਏ ਭੁੱਖ ਦੇ ਨਾਲ਼ ਜ਼ਹੀਰ ਮੀਆਂ

ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,
ਅਸੀਂ ਜਾਣਦੇ ਸਾਂ ਕੋਈ ਕੇਰ ਮੀਆਂ

ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ,
ਅੱਗੋਂ ਡੂਮਣਾ ਛਿੜੇ ਮਖੀਰ ਮੀਆਂ

ਸ਼ਾਹ ਮੁਹੰਮਦਾ, ਰਾਹ ਨਾ ਕੋਈ ਲੱਭੇ,
ਜਿਥੇ ਚੱਲੀਏ ਘੱਤ ਵਹੀਰ ਮੀਆਂ