ਜੰਗਨਾਮਾ

ਘਰੋਂ ਗਏ ਫ਼ਰੰਗੀ ਦੇ ਮਾਰਨੇ ਨੂੰ

ਘਰੋਂ ਗਏ ਫ਼ਰੰਗੀ ਦੇ ਮਾਰਨੇ ਨੂੰ,
ਬੇੜੇ ਤੋਪਾਂ ਦੇ ਸਭ ਖੁਹਾਏ ਆਏ

ਛੇੜ ਆਫ਼ਤਾਂ ਨੂੰ ਮਗਰ ਲਾਈਵ ਨੇ,
ਸਗੋਂ ਆਪਣਾ ਆਪ ਗੋਆ ਆਏ

ਖ਼ੁਸ਼ੀ ਵਸਦਾ ਸ਼ਹਿਰ ਲਾਹੌਰ ਸਾਰਾ,
ਸਗੋਂ ਕੁੰਜੀਆਂ ਹੱਥ ਫੜਾ ਆਏ

ਸ਼ਾਹ ਮੁਹੰਮਦਾ, ਕਹਿੰਦੇ ਨੇ ਲੋਕ, ਸਿੰਘ ਜੀ,
ਤੁਸੀਂ ਚੰਗੀਆਂ ਪੂਰੀਆਂ ਪਾ ਆਏ