ਜੰਗਨਾਮਾ

ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ

ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ,
ਬਰਸ ਇੱਕ ਪਿੱਛੋਂ ਵੱਸ ਕਾਲ਼ ਹੋਇਆ

ਆਈ ਮੌਤ ਨਾ ਅਟਕਿਆ ਇੱਕ ਘੜੀ,
ਚੇਤ ਸਿੰਘ ਦੇ ਗ਼ਮ ਦੇ ਨਾਲ਼ ਮੋਇਆ

ਕੌਰ ਸਾਹਿਬ ਸ਼ਾਹਜ਼ਾਦੇ ਦੀ ਗੱਲ ਸੁਣ ਕੇ,
ਜ਼ਰਾ ਦਰਦ ਦੇ ਨਾਲ਼ ਨਾ ਮੂਲ ਰੋਇਆ

ਸ਼ਾਹ ਮੁਹੰਮਦਾ, ਕਈਆਂ ਦੇ ਮਾਰਨੇ ਨੂੰ,
ਵਿਚ ਕੌਂਸਲੇ ਕੌਰ ਨੂੰ ਹੁਕਮ ਹੋਇਆ