ਜੰਗਨਾਮਾ

ਕੰਢੇ ਪਾਰ ਦੇ ਜਮ੍ਹਾਂ ਜਾ ਹੋਏ ਡੇਰੇ

ਕੰਢੇ ਪਾਰ ਦੇ ਜਮ੍ਹਾਂ ਜਾ ਹੋਏ ਡੇਰੇ,
ਇਹ ਤਾਂ ਨੌਕਰੀ ਘਰੀਂ ਨਾ ਮਿਲਣ ਜਾਣੇ

ਡੇਰੀਂ ਆਨ ਕੇ ਬਹੁਤ ਵਿਰਲਾਪ ਹੋਇਆ,
ਹੋਈਆਂ ਭਰਤੀਆਂ ਬੰਦ ਨਾ ਵਿਕਣ ਦਾਣੇ

ਛਹੀ ਕੱਢ ਕੇ ਮੋਰਚੀਂ ਆ ਬਹਿੰਦੇ
ਡੇਰੀਂ ਆ ਕੇ ਫੇਰ ਪ੍ਰਸਾਦ-ਏ-ਖਾਣੇ

ਸ਼ਾਹ ਮੁਹੰਮਦਾ, ਸਭ ਮਲੂਮ ਕੀਤੀ,
ਕੀਕੂੰ ਹੋਈ ਸੀ ਦੱਸ ਖ਼ਾਂ ਲੁਧਿਆਣੇ?