ਜੰਗਨਾਮਾ

ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ,

ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ,
ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ

ਉਹ ਵੀ ਲੁੱਟਿਆ ਲਾਟ ਨੇ ਆਨ ਡੇਰਾ,
ਸਭ ਖੋਹ ਕੇ ਕੀਤੀਆਂ ਚੌੜ ਮੀਆਂ

ਝੱਲੀ ਅਬੂਤਬੇਲੇ ਦੀ ਪੜਤਲਾਂ ਨੇ,
ਅੱਧ ਘੜੀ ਲੜਾਈ ਦੀ ਸੌੜ ਮੀਆਂ

ਸ਼ਾਹ ਮੁਹੰਮਦਾ, ਸਿੰਘ ਲੁਟਾਏ ਡੇਰੇ,
ਕਰ ਆਏ ਨੀ ਛੁੱਟੀਆਂ ਚੌੜ ਮੀਆਂ