ਜੰਗਨਾਮਾ

ਤੀਜੀ ਵਾਰ ਲਲਕਾਰ ਕੇ ਪਏ ਗੋਰੇ

ਤੀਜੀ ਵਾਰ ਲਲਕਾਰ ਕੇ ਪਏ ਗੋਰੇ,
ਪਏ ਵੱਜਦੇ ਢੋਲ ਤੰਬੂਰ ਮੀਆਂ

ਕਿਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ,
ਕਾਇਮ ਜੰਗ ਨੂੰ ਹੋਏ ਜ਼ਰੂਰ ਮੀਆਂ

ਪਹਿਲਾਂ ਬਾਵਿਓਂ ਆਨ ਕੇ ਜ਼ੋਰ ਦਿੱਤਾ,
ਪਿਆ ਦਿਲਾਂ ਦੇ ਵਿਚ ਫ਼ਤੂਰ ਮੀਆਂ

ਸ਼ਾਹ ਮੁਹੰਮਦਾ, ਨੱਸ ਕੇ ਜਾਣ ਕਿੱਥੇ,
ਇਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ