ਜੰਗਨਾਮਾ

ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ

ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ,
ਅੱਗੋਂ ਸਿੰਘਾਂ ਨੇ ਪਾਸੇ ਤੋੜ ਸਿੱਟੇ

ਮੇਵਾ ਸਿੰਘ ਤੇ ਮਾਘੇ ਖ਼ਾਂ ਹੋਏ ਸਿੱਧੇ,
ਹੱਲੇ ਤਿੰਨ ਫ਼ਰੰਗੀ ਦੇ ਮੋੜ ਸਿੱਟੇ

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਬਿਨੁ ਸ਼ਾਸਤਡੀਂ ਜੋੜ ਵਿਛੋੜ ਸਿੱਟੇ

ਸ਼ਾਹ ਮੁਹੰਮਦਾ, ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਸਿੱਟੇ