ਜੰਗਨਾਮਾ

ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ

See this page in :  

ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,
ਬਾਹੋਂ ਪਕੜ ਲਾਹੌਰ ਲਿਆਉਂਦਾ ਈ

ਸਾਹਿਬ ਲੋਕ ਜੀ! ਅਸਾਂ ਪਰ ਦਇਆ ਕਰਨੀ,
ਉਹ ਤਾਂ ਆਪਣਾ ਕੰਮ ਬਣਾਉਂਦਾ ਈ

ਦਿੱਤੇ ਕੱਢ ਮਲਵਈ ਦੁਆਬੀਏ ਜੀ,
ਵਿਚੋਂ ਸਿੰਘਾਂ ਦੀ ਫ਼ੌਜ ਖਿਸਕਾਉਂਦਾ ਈ

ਸ਼ਾਹ ਮੁਹੰਮਦਾ, ਤਰਫ਼ ਪਹਾੜ ਲੈ ਕੇ,
ਤੁਰਤ ਜਮੋਂ ਨੂੰ ਕੂਚ ਕਰਾਉਂਦਾ ਈ

ਸ਼ਾਹ ਮੁਹੰਮਦ ਦੀ ਹੋਰ ਕਵਿਤਾ