ਅੱਗੇ ਜਿਲੇ ਤਾਂ ਪਾਣੀ ਪਾਈਏ

See this page in :  

ਅੱਗੇ ਜਿਲੇ ਤਾਂ ਪਾਣੀ ਪਾਈਏ
ਪਾਣੀ ਜਿਲੇ ਤਾਂ ਕਾਈ ਬਝਾਈਏ
ਮੈਂ ਤੱਤੀ ਨੂੰ ਜਿੱਤਣ ਬਤਾਈਯ-ਏ-

ਮੱਤ ਅਣ-ਮਿਲੀਆਂ ਮਰ ਜਾਈਯ-ਏ-
ਇਹ ਅਉਸਰ ਬਹੁੜ ਨ ਪਾਈਅ

ਘਣ ਵੱਖਰ ਲੱਦ ਸਧਾਈਯ-ਏ-,
ਦੇਖ-ਏ-ਲਾਹਾ ਨਾ ਲਭਾਈਯ-ਏ-,
ਸੰਨ ਵੱਖਰ ਆਪ ਵਚਾਈਯ-ਏ-

ਮੱਤ ਅਣ-ਮਿਲੀਆਂ ਮਰ ਜਾਈਯ-ਏ-
ਇਹ ਅਉਸਰ ਬਹੁੜ ਨ ਪਾਈਅ

ਸਹੁ ਨੂੰ ਮਿਲਿਆ ਲੋੜੀਏ,
ਮਦ ਮਾਤੇ ਬੰਧਨ-ਏ-ਤੋੜ ਈਏ,
ਸ਼ੇਖ਼ ਸ਼ਰਫ਼ ਨਾ ਮੋਢਾ ਮੋੜੀਏ

ਮੱਤ ਅਣ-ਮਿਲੀਆਂ ਮਰ ਜਾਈਯ-ਏ-
ਇਹ ਅਉਸਰ ਬਹੁੜ ਨ ਪਾਈਅ

ਸ਼ਾਹ ਸ਼ਰਫ਼ ਦੀ ਹੋਰ ਕਵਿਤਾ