ਰਹੁ ਵੇ ਅੜਿਆ ਤੋਂ ਰਹੁ ਵੇ ਅੜਿਆ

ਰਹੁ ਵੇ ਅੜਿਆ ਤੋਂ ਰਹੁ ਵੇ ਅੜਿਆ
ਬੋਲਣ-ਏ-ਦੀ ਜਾਈ ਨਹੀਂ ਵੇ ਅੜਿਆ
ਜੋ ਬੋਲੇ ਸੋ ਮਾਰੀਏ ਮਨਸੂਰ ਜਿਵੇਂ
ਕੋਈ ਬੁਝਦਾ ਨਾਹੀਂ ਵੇ ਅੜਿਆ

ਜੈ ਤੇ ਹਿੱਕ ਦਾ ਰਾਹ ਪਛਾਤਾ
ਦਮ ਨਾ ਮਾਰ ਵੇ ਤੋਂ ਰਹੀਂ ਚੁਪਾਤਾ
ਜੋ ਦੇਵੀ ਸੋ ਸਹੁ ਵੇ ਅੜਿਆ

ਕਦਮ ਨਾ ਪਾਛੇ ਦੇਈ ਹਾਲੋਂ
ਤੋੜੇ ਸਿਰ ਵੱਖ ਕੀਚੇ ਧੜ-ਏ-ਨਾਲੋਂ
ਤਾਂ ਭੀ ਹਾਲ ਨਾ ਕਹੀਂ ਵੇ ਅੜਿਆ

ਗੌਰ-ਏ-ਨਿਮਾਣੀ ਵਿਚ ਪਦਿਆਂ ਕਹੀਆਂ
ਹੋਹੁ ਹਵਾਈ ਤੇਰੀ ਇਥੇ ਨਾ ਰਹੀਆਂ
ਜਾਂਜੀ ਮਾਂਝੀ ਮੁੜ ਘਰ-ਏ-ਆਏ
ਮਹਿਲੀਂ ਵੜਿਆ ਸਹੁ ਵੇ ਅੜਿਆ

ਸ਼ੇਖ਼ ਸ਼ਰਫ਼ ਇਹ ਬਾਤ ਬਤਾਈ
ਕਰਮੁ ਲਿਆ ਲਿਖਿਆ ਭਾਈ
ਕਰ ਸ਼ੁਕਰਾਨਾ ਬਹੁ ਵੇ ਅੜਿਆ
(ਰਾਗ ਆਸਾਵਰੀ)