ਬੜੀ ਮਸ਼ਹੂਰ
ਫ਼ਿਆਜ਼ੀ ਉਹਦੀ
ਮਿਲਿਆ ਅੱਜ ਸਬੂਤ
ਮੇਰੀ ਝੋਲ਼ੀ ਅੰਦਰ
ਪਾਏ
ਉਹ ਵੀ ਦੁੱਖ, ਕਸੂਰ
ਜਿਨ੍ਹਾਂ ਨੂੰ ਮੈਂ ਜਰ ਨਹੀਂ ਸਕਦੀ
ਬਖ਼ਤਾਂ ਨਾਲ਼ ਮੈਂ ਲੜ ਨਹੀਂ ਸਕਦੀ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 80 ( ਹਵਾਲਾ ਵੇਖੋ )