ਨੀ ਮਾਏ! ਮੈਨੂੰ ਝਾੜੂ ਮਾਰੇ ਭੰਗੀ

ਨੀ ਮਾਏ! ਮੈਨੂੰ ਝਾੜੂ ਮਾਰੇ ਭੰਗੀ

ਮੈਂ ਤਾਂ ਜੱਗ ਵਿਚ ਕਲਿਆਂ ਫਿਰਦੀ
ਕੋਈ ਨਹੀਂ ਮੇਰਾ ਸੰਗੀ

ਧੇਲਾ ਪੈਸਾ ਕੋਲ਼ ਨਾ ਮੇਰੇ
ਆਪੋਂ ਚੁੱਨੀ ਰੰਗੀ

ਸੜਕਾਂ ਉੱਤੇ ਟੁਰ ਨਾ ਸਕਦੀ
ਚਾਲ ਮੇਰੀ ਬੇਢੰਗੀ

ਕਾਲੇ ਵਾਲ ਨੇ ਮਿੱਟੀਓਂ ਮਿੱਟੀ
ਕਿਵੇਂ ਫੇਰਾਂ ਕੰਘੀ

ਗ਼ੈਰ ਦੇ ਮਹਿਲ ਮਿਨਾਰੇ ਦਿੱਸਦੇ
ਆਪਣੇ ਅੰਦਰ ਤੰਗੀ

ਮੀਰਾਂ ਮੈਂ ਤਾਂ ਖ਼ਾਕ ਬਰਾਬਰ
ਮਿੱਟੀ ਮੇਥੋਂ ਸੰਗੀ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)