ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏ
ਅਜੇ ਤੁਸਾਂ ਕੋਰੀਆ ਦੇ ਵਿਚ ਕੀ ਤੱਕਿਆ ਏ
ਅਜੇ ਕਈ ਥਾਵਾਂ ਅਸੀਂ ਕੋਰੀਆਂ ਬਨਾਣੀਆਂ
ਅਜੇ ਕਈ ਥਾਵੇਂ ਅਸੀਂ ਲਾਣਿਆਂ ਬੁਝਾ ਨਿਆਂ
ਜ਼ਿਮੀਆਂ ਦੇ ਤਬਕ ਅਜੇ ਕਈ ਅਸਾਂ ਸਾੜਨੇ
ਅਜੇ ਅਸਾਂ ਕਈ ਹੀਰੋਸ਼ੀਮਾਂ ਨੇਂ ਉਜਾੜਨੇ
ਅਜੇ ਘਟ ਅਸਾਂ ਖ਼ੋਰੇ ਕਿੰਨੀਆਂ ਦਾ ਭਰਨਾ ਏ
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏ

ਟੈਂਕਾਂ ਨਾਲ਼ ਅਜੇ ਅਸਾਂ ਜ਼ਿਮੀਆਂ ਨੇਂ ਵਾਹੁਣੀਆਂ
ਵਾਹ ਕੇ ਫੇਰ ਅਜੇ ਅਸੀਂ ਸਿਆਂ ਕਈਆਂ ਲਾਣਿਆਂ
ਪਾਣੀਆਂ ਦੀ ਥਾਂ ਲਹੂ ਨਾਲ਼ ਨੇ ਪਿਆ ਨਿਆਂ
ਅਮਨ ਦੀਆਂ ਸੌਖਿਆਂ ਨਾ ਫ਼ਸਲਾਂ ਉਗਾਣੀਆਂ
ਗੋਡਿਆਂ ਦੇ ਵਿਚ ਰੰਬਾ ਕਈਆਂ ਅਤੇ ਧਰਨਾ ਏ
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏ

ਜੰਗ ਦੀਆਂ ਢੋਲਿਆਂ ਤੋਂ ਸੌੜੀਆਂ ਨਾ ਪਿਆ ਜੇ
ਬੰਬ ਦੀਆਂ ਗੋਲੀਆਂ ਤੋਂ ਸੌੜੀਆਂ ਨਾ ਪਿਆ ਜੇ
ਖੰਡਰਾਂ ਤੇ ਖੋਲ੍ਹੀਆਂ ਤੋਂ ਸੌੜੀਆਂ ਨਾ ਪਿਆ ਜੇ
ਅਸਾਂ ਬੜਬੋਲੀਆਂ ਤੋਂ ਸੌੜੀਆਂ ਨਾ ਪਿਆ ਜੇ
ਅਮਨ ਦੀਆਂ ਬੇੜੀਆਂ ਨੇ ਡੁੱਬ ਕੇ ਈ ਤਰਨਾ ਏ
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏ

ਹਵਾਲਾ: ਜਗਰਾਤੇ ( ਹਵਾਲਾ ਵੇਖੋ )